ਅਫਗਾਨੀ ਕਬਾਬ ਬਣਾ ਕੇ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ ਕਿਉਂਕਿ ਅਫਗਾਨੀ ਕਬਾਬ ਵਿੱਚ ਤੇਲ ਤਾਂ ਘੱਟ ਲੱਗਦਾ ਹੀ ਹੈ ਅਤੇ ਇਹ ਸਿਹਤ ਨਾਲ ਭਰਪੂਰ ਵੀ ਹੁੰਦੇ ਹਨ।
ਪੇਸਟ ਬਣਾਉਣ ਲਈ ਸਮਾਨ—10-12 ਤਾਜ਼ੇ ਪੁਦੀਨੇ ਦੇ ਪੱਤੇ, 10-12 ਧਨਿਆ ਪੱਤੇ, 2 ਚਮਚ ਤਾਜ਼ਾ ਕਰੀਮ
ਮੈਰੀਨੇਟ ਕਰਨ ਲਈ ਲੋੜੀਂਦੀ ਸਮੱਗਰੀ—ਇਕ ਕਿਲੋ ਹੱਡੀ ਤੋਂ ਬਿਨ੍ਹਾਂ ਚਿਕਨ ਸਾਫ਼ ਅਤੇ ਧੋਤਾ ਹੋਇਆ, 2 ਚਮਚ ਲਸਣ ਦਾ ਪੇਸਟ, 1.5 ਚਮਚ ਅਦਰਕ ਦਾ ਪੇਸਟ, 2 ਚਮਚ ਬੇਸਨ, 1 ਕੱਪ ਦਹੀਂ, 1 ਚਮਚ ਨਿੰਬੂ ਦਾ ਰਸ, 1 ਚਮਚ ਗਰਮ ਮਸਾਲਾ ਪਾਊਡਰ, 1 ਚਮਚ ਕਸੂਰੀ ਮੇਥੀ, 2 ਚਮਚ ਸਰੋਂ ਦਾ ਤੇਲ, 1 ਚਮਚ ਲਾਲ ਮਿਰਚ ਪਾਊਡਰ, 1 ਚਮਚ ਹਲਦੀ, ਨਮਕ ਸੁਆਦ ਅਨੁਸਾਰ।
ਬਣਾਉਣ ਦੀ ਵਿਧੀ—ਸਭ ਤੋਂ ਪਹਿਲਾਂ ਧੋਤੇ ਹੋਏ ਮੁਰਗੇ ਦੇ ਪੀਸ ਕਰਕੇ ਉਸ ਨੂੰ ਇੱਕ ਪਾਸੇ ਰੱਖ ਦਿਓ। ਹੁਣ ਧਨੀਆ ਅਤੇ ਪੁਦੀਨੇ ਦੇ ਪੱਤਿਆਂ ਨੂੰ ਸਾਫ਼ ਕਰਕੇ ਕਰੀਮ ਦੇ ਨਾਲ ਮਿਲਾ ਕੇ ਇਕ ਪਾਸੇ ਰੱਖ ਦਿਓ। ਹੁਣ ਇੱਕ ਕੌਲੀ 'ਚ ਮੈਰੀਨੇਟ ਦੀ ਸਾਰੀ ਸਮੱਗਰੀ ਪਾ ਕੇ ਮਿਲਾ ਲਓ। ਫਿਰ ਇਸ ਵਿੱਚ ਫੈਂਟਿਆਂ ਹੋਇਆ ਦਹੀਂ, ਅਦਰਕ-ਲਸਣ ਦਾ ਪੇਸਟ, ਸਰੋਂ ਦਾ ਤੇਲ ਅਤੇ ਨਮਕ ਪਾ ਦਿਓ। ਹੁਣ ਇਸ ਵਿੱਚ ਧਨੀਏ-ਪੁਦੀਨੇ ਦਾ ਘੋਲ ਵੀ ਪਾ ਦਿਓ ਮਿਕਸੀ ਵਿੱਚ ਚਲਾ ਲਓ। ਇਸਦੇ ਸੁਆਦ ਨੂੰ ਚੱਖ ਕੇ ਦੇਖ ਲਓ, ਲੋੜ ਪੈਣ ਤੇ ਜਾਂ ਆਪਣੇ ਸੁਆਦ ਅਨੁਸਾਰ ਸਮੱਗਰੀ ਨੂੰ ਵਧਾ-ਘਟਾ ਵੀ ਸਕਦੇ ਹੋ। ਹੁਣ ਇਸਨੂੰ ਇੱਕ ਕੌਲੀ ਵਿੱਚ ਕੱਢ ਕੇ ਮੁਰਗੇ ਦੇ ਪੀਸ ਪਾ ਕੇ ਚੰਗੀ ਤਰ੍ਹਾਂ ਲਪੇਟ ਲਵੋ। ਹੁਣ ਇਸਨੂੰ 2-3 ਘੰਟੇ ਢੱਕ ਕੇ ਰੱਖ ਦਿਓ। ਹੁਣ ਲੱਕੜ ਦੀ ਸੀਂਕ ਜਾਂ ਸਕੀਵਰਸ ਲੈ ਕੇ ਉਸਨੂੰ 30 ਮਿੰਟ ਪਾਣੀ ਵਿੱਚ ਡੁੱਬੋ ਦਿਓ। ਫੇਰ ਓਵਨ ਨੂੰ 400 ਡਿਗਰੀ ਫਾਰਨਹੀਟ 'ਤੇ ਗਰਮ ਕਰਕੇ, ਮੁਰਗੇ ਦੇ ਪੀਸ ਨੂੰ ਸਕੀਵਰਸ 'ਚ ਲਗਾ ਕੇ ਰੱਖੋ। ਓਵਨ ਗਰਮ ਹੋਣਾ ਬਹੁਤ ਜ਼ਰੂਰੀ ਹੈ। ਫਿਰ ਇਹ ਮੁਰਗੇ ਦੇ ਪੀਸਾਂ ਓਵਨ 'ਚ ਸੈੱਟ ਕਰਕੇ 15-20 ਮਿੰਟ ਤੱਕ ਗ੍ਰਿਲ ਕਰੋ।
ਕੀ ਤੁਸੀਂ ਜਾਣਦੇ ਹੋ ਕੱਦੂ ਦੇ ਬੀਜ ਖਾਣ ਦੇ ਫਾਇਦੇ
NEXT STORY